Pages

Categories

Search

2018-10-21

 
 

ਪੰਜਾਬ ਸਰਕਾਰ ਵੱਲੋਂ ਖੂਨ ਦੇ ਰਿਸ਼ਤਿਆਂ ਵਿਚ ਜਾਇਦਾਦ ਤਬਦੀਲ ਕਰਨ ਵਾਲਿਆਂ ਨੂੰ ਇਕ ਸਾਲ ‘ਚ 5000 ਕਰੋੜ ਰੁਪਏ ਦਾ ਫਾਇਦਾ- ਸਰਕਾਰੀਆ

by
August 7, 2018
Latest News, Punjab
No Comment

ਚੰਡੀਗੜ•, 7 ਅਗਸਤ:
ਪੰਜਾਬ ਸਰਕਾਰ ਵੱਲੋਂ ਖੂਨ ਦੇ ਰਿਸ਼ਤਿਆਂ ਵਿਚ ਜਾਇਦਾਦ ਤਬਦੀਲ ਕਰਨ ਵਾਲਿਆਂ ਨੂੰ ਦਿੱਤੀਆਂ ਛੋਟਾਂ ਕਾਰਣ ਲੋਕਾਂ ਨੂੰ ਇਕ ਸਾਲ ਦੌਰਾਨ 5000 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ। ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਪਿਛਲੇ ਇਕ ਸਾਲ ਵਿਚ ਪੰਜਾਬ ‘ਚ ਡੇਢ ਲੱਖ ਤੋਂ ਵੀ ਜ਼ਿਆਦਾ ਰਜਿਸਟਰੀਆ ਖੂਨ ਦੇ ਰਿਸ਼ਤਿਆਂ ਵਿਚ ਤਬਦੀਲ ਕੀਤੀਆਂ ਗਈਆਂ ਹਨ ਜਿਸ ਸਦਕਾ ਲੋਕਾਂ ਨੂੰ ਸਟੈਂਪ ਡਿਊਟੀ, ਰਜਿਸਟਰੀ ਫੀਸ ਵਗੈਰਾ ਤੋਂ ਮਿਲੀ ਛੋਟ ਕਾਰਣ ਤਕਰੀਬਨ 5000 ਕਰੋੜ ਰੁਪਏ ਦਾ ਲਾਭ ਪੁੱਜਾ ਹੈ।
ਮਾਲ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤ ਦਿੰਦੇ ਹੋਏ ਪਤੀ-ਪਤਨੀ, ਭੈਣ-ਭਰਾ, ਬੱਚੇ ਅਤੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਪੋਤੇ-ਪੋਤੀਆਂ, ਨਾਨਾ-ਨਾਨੀ ਅਤੇ ਦੋਤੇ-ਦੋਤੀਆਂ ਦੇ ਆਪਸ ਵਿਚ ਜਾਇਦਾਦ ਤਬਦੀਲ ਕਰਨ ‘ਤੇ ਕਿਸੇ ਪ੍ਰਕਾਰ ਦੀ ਕੋਈ ਸਟੈਂਪ ਡਿਊਟੀ/ਫੀਸ ਜਾਂ ਹੋਰ ਸੈੱਸ ਆਦਿ ਅਦਾ ਨਹੀਂ ਕਰਨੀ ਪੈਂਦੀ। ਉਨ•ਾਂ ਦੱਸਿਆ ਕਿ ਵਿੱਤੀ ਸਾਲ 2017-18 ਦੌਰਾਨ ਜਿਹੜੀਆਂ ਜਾਇਦਾਦਾਂ ਪਰਿਵਾਰਕ ਮੈਂਬਰਾਂ ਵੱਲੋਂ ਆਪਸ ਵਿਚ ਤਬਦੀਲ ਕੀਤੀਆਂ ਗਈਆਂ ਹਨ ਉਨ•ਾਂ ਦੀ ਕੀਮਤ 36 ਹਜ਼ਾਰ ਕਰੋੜ ਰੁਪਏ ਤੋਂ ਵੀ ਉੱਪਰ ਬਣਦੀ ਹੈ।
ਜ਼ਿਕਰਯੋਗ ਹੈ ਕਿ ਜੇਕਰ ਬਣਦੀ ਫੀਸ ਅਤੇ ਸਟੈਂਪ ਡਿਊਟੀ ਆਦਿ ਅਦਾ ਕਰਕੇ ਇਹ ਜਾਇਦਾਦਾਂ ਦੀਆਂ ਰਜਿਸਟਰੀਆਂ ਕੀਤੀਆਂ ਜਾਂਦੀਆਂ ਤਾਂ ਲੋਕਾਂ ਦਾ ਇਸ ‘ਤੇ 5000 ਕਰੋੜ ਰੁਪਏ ਦੇ ਕਰੀਬ ਖਰਚ ਆਉਣਾ ਸੀ ਅਤੇ ਇਹ ਪੈਸਾ ਸਰਕਾਰੀ ਖਜ਼ਾਨੇ ਵਿਚ ਜਮ•ਾਂ ਹੋਣਾ ਸੀ। ਜ਼ਿਲਿ•ਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ, ਲੁਧਿਆਣਾ, ਬਠਿੰਡਾ, ਅੰਮ੍ਰਿਤਸਰ, ਰੋਪੜ ਅਤੇ ਪਟਿਆਲਾ ਵਿਚ ਕ੍ਰਮਵਾਰ 4907, 16001, 9813, 8841, 2779 ਅਤੇ 12685 ਰਜਿਸਟਰੀਆ ਖੂਨ ਦੇ ਰਿਸ਼ਤਿਆਂ ਵਿਚ ਤਬਦੀਲ ਹੋਈਆਂ ਹਨ ਜਦਕਿ ਬਾਕੀ ਜ਼ਿਲਿ•ਆਂ ਸਮੇਤ ਇਹ ਗਿਣਤੀ 1.50 ਲੱਖ ਤੋਂ ਵੀ ਜ਼ਿਆਦਾ ਬਣਦੀ ਹੈ।
ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਪਰਿਵਾਰ ਵਿਚ (ਖੂਨ ਦੇ ਰਿਸ਼ਤਿਆਂ ‘ਚ) ਜਾਇਦਾਦ ਤਬਦੀਲ ਕਰਨ ‘ਤੇ ਕੋਈ ਅਸ਼ਟਾਮ ਫੀਸ ਜਾਂ ਸੈੱਸ ਅਦਾ ਨਹੀਂ ਕਰਨਾ ਪੈਂਦਾ। ਜਦਕਿ ਹੋਰਨਾਂ ਮਾਮਲਿਆਂ ਵਿਚ ਜਾਇਦਾਦ ਦੀ ਖਰੀਦ ਵੇਲੇ ਰਜਿਸਟਰੀ ਕਰਵਾਉਣ ਲਈ 5 ਫੀਸਦੀ ਅਸ਼ਟਾਮ ਡਿਊਟੀ, 1 ਫੀਸਦੀ ਇੰਨਫਰਾਸਟਰਕਚਰ ਸੈੱਸ ਬਤੌਰ ਐਡੀਸ਼ਨਲ ਅਸ਼ਟਾਮ, 1 ਫੀਸਦੀ ਰਜਿਸਟਰੀ ਫੀਸ ਅਤੇ 1 ਫੀਸਦੀ ਪੀ.ਆਈ.ਡੀ.ਬੀ. ਫੀਸ ਵਗੈਰਾ ਅਦਾ ਕਰਨੀਆਂ ਪੈਂਦੀਆਂ ਹਨ। ਖੂਨ ਦੇ ਰਿਸ਼ਤਿਆਂ ਵਿਚ ਜਾਇਦਾਦ ਤਬਦੀਲੀ ਮੌਕੇ ਇਹ ਬਿਲਕੁਲ ਮੁਫਤ ਹਨ।
ਉਨ•ਾਂ ਦੱਸਿਆ ਕਿ ਪਰਿਵਾਰ ‘ਚ ਜਾਇਦਾਦ ਦੀ ਆਪਸੀ ਤਬਦੀਲੀ ਵਿਚ 100 ਰੁਪਏ ਪੇਸਟਿੰਗ ਫੀਸ, 500 ਰੁਪਏ ਕੰਪਿਊਟਰ ਫੀਸ ਅਤੇ 300 ਰੁਪਏ ਇੰਤਕਾਲ ਫੀਸ ਸਮੇਤ ਕੁੱਲ 900 ਰੁਪਏ ਦਾ ਖਰਚਾ ਆਉਂਦਾ ਹੈ। ਉਨ•ਾਂ ਸਪੱਸ਼ਟ ਕੀਤਾ ਕਿ ਰਜਿਸਟਰੀ ਚਾਹੇ 1 ਮਰਲੇ ਦੀ ਹੋਵੇ ਜਾਂ 100 ਏਕੜ ਦੀ, ਇਹ ਖਰਚਾ ਸਿਰਫ 900 ਰੁਪਏ ਹੀ ਅਦਾ ਕਰਨਾ ਹੋਵੇਗਾ।Leave a Reply

Your email address will not be published. Required fields are marked *

Web Designing services in New York